ਅੰਮ੍ਰਿਤਸਰ ਹਵਾਈ ਅੱਡੇ ‘ਤੇ ਯਾਤਰੀਆਂ ਦੀ ਗਿਣਤੀ ‘ਚ 52.4 ਫੀਸਦੀ ਵਾਧਾANN News

punjabi.annnews.in

ਅੰਮ੍ਰਿਤਸਰ – ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ (ਅੰਮ੍ਰਿਤਸਰ) ਨਵੀਆਂ ਬੁਲੰਦੀਆਂ ਨੂੰ ਛੋਹ ਰਿਹਾ ਹੈ। ਹਾਲ ਹੀ ਵਿਚ ਏਅਰਪੋਰਟ ਅਥਾਰਟੀ ਆਫ਼ ਇੰਡੀਆ ਵਲੋਂ ਜਾਰੀ ਨਵੰਬਰ-2017 ਦੇ ਅੰਕੜਿਆਂ ਅਨੁਸਾਰ ਕੁਲ ਯਾਤਰੂਆਂ ਦੀ ਗਿਣਤੀ 213,615 ਸੀ ਜੋ ਕਿ ਇਕ ਨਵਾਂ ਰਿਕਾਰਡ ਹੈ।  ਇਸ ਸਬੰਧੀ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਮਾਮਲਿਆਂ ਦੇ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਕਿਹਾ ਕਿ ਨਵੰਬਰ-2017 ਵਿਚ ਨਵੰਬਰ-2016 ਦੇ ਘਰੇਲੂ ਸਵਾਰੀਆਂ ਦੀ ਗਿਣਤੀ ਦੇ ਮੁਕਾਬਲੇ 75.6 ਫੀਸਦੀ ਦੇ ਕਰੀਬ ਵਾਧਾ ਹੋਇਆ ਹੈ। ਨਵੰਬਰ-2016 ਵਿਚ ਘਰੇਲੂ ਸਵਾਰੀਆਂ ਦੀ ਗਿਣਤੀ 91,185 ਸੀ ਤੇ ਇਹ ਨਵੰਬਰ-2017 ਵਿਚ ਵਧ ਕੇ 160,150 ਹੋ ਗਈ। ਇਸ ਮਹੀਨੇ ਸਭ ਤੋਂ ਵੱਧ ਯਾਤਰੂਆਂ ਨੇ ਅੰਮ੍ਰਿਤਸਰ-ਦਿੱਲੀ ਉਡਾਣ ‘ਤੇ ਸਫਰ ਕੀਤਾ ਜੋ ਕਿ 112,816 ਸੀ, ਜਦ ਕਿ ਅੰਮ੍ਰਿਤਸਰ-ਮੁੰਬਈ ਉਡਾਣ ਦੀ ਗਿਣਤੀ 29,341 ਯਾਤਰੂਆਂ ਦੇ ਨਾਲ ਦੂਜੇ ਸਥਾਨ ‘ਤੇ ਸੀ।

ਭਾਰਤ ਦੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਵਿਚ ਇਸ ਵਾਧੇ ਅਨੁਸਾਰ ਅੰਮ੍ਰਿਤਸਰ ਦਾ ਦੂਜਾ ਸਥਾਨ ਸੀ, ਜਦ ਕਿ ਸ੍ਰੀਨਗਰ ਪਹਿਲੇ ਸਥਾਨ ‘ਤੇ ਸੀ। 1 ਅਪ੍ਰੈਲ ਤੋਂ 30 ਨਵੰਬਰ, 2017 ਦੇ 8 ਮਹੀਨਿਆਂ ਵਿਚ 1,028,312 ਯਾਤਰੂਆਂ ਨੇ ਘਰੇਲੂ ਉਡਾਣਾਂ ਵਿਚ ਸਫਰ ਕੀਤਾ ਜਦ ਕਿ ਪਿਛਲੇ ਸਾਲ ਇਸ ਸਮੇਂ ਇਹ ਗਿਣਤੀ 658,923 ਸੀ। ਇਸ ਤਰ੍ਹਾਂ ਇਹ ਵਾਧਾ 56.1 ਫੀਸਦੀ ਸੀ। ਜਿਥੋਂ ਤੱਕ ਅੰਤਰਰਾਸ਼ਟਰੀ ਯਾਤਰੂਆਂ ਦੀ ਗਿਣਤੀ ਦਾ ਸਬੰਧ ਹੈ ਇਸ ਸਮੇਂ ਇਹ ਗਿਣਤੀ 387,721 ਹੈ ਜਦ ਕਿ ਪਿਛਲੇ ਸਾਲ ਇਸ ਸਮੇਂ ਦੀ ਇਹ ਗਿਣਤੀ 338,697 ਸੀ। ਇਸ ਤਰ੍ਹਾਂ ਇਹ ਵਾਧਾ 14.5 ਫੀਸਦੀ ਸੀ। 

ਇਸੇ ਤਰ੍ਹਾਂ ਨਵੰਬਰ-2017 ਦੇ ਇਕ ਮਹੀਨੇ ਦੀ ਇਹ ਗਿਣਤੀ 53,465 ਸੀ ਜਦ ਕਿ ਨਵੰਬਰ-2016 ਦੀ ਇਹ ਗਿਣਤੀ 48,939 ਸੀ, ਜੋ ਕਿ 9.2 ਪ੍ਰਤੀਸ਼ਤ ਵਾਧਾ ਹੈ। ਮੰਚ ਦੇ ਸਰਪ੍ਰਸਤ ਤੇ ਏਅਰਪੋਰਟ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਮਨਮੋਹਨ ਸਿੰਘ ਨੇ ਕਿਹਾ ਕਿ ਜਿਸ ਹਿਸਾਬ ਨਾਲ ਯਾਤਰੂਆਂ ਦੀ ਗਿਣਤੀ ‘ਚ ਇਹ ਵਾਧਾ ਹੋ ਰਿਹਾ ਹੈ, ਉਸ ਹਿਸਾਬ ਨਾਲ 2020 ਤੱਕ ਇਹ ਗਿਣਤੀ ਹਵਾਈ ਅੱਡੇ ਦੇ ਟਰਮੀਨਲ ਦੀ ਇਮਾਰਤ ਦੀ ਕੁੱਲ ਸਮਰੱਥਾ ਜੋ ਕਿ 40 ਲੱਖ ਹੈ, ਨੂੰ ਪਾਰ ਕਰਨ ਦੀ ਸੰਭਾਵਨਾ ਹੈ। ਇਸ ਲਈ ਮੌਜੂਦਾ ਇਮਾਰਤ ਨੂੰ ਵੱਡਾ ਕਰਨ ਤੇ ਜਾਂ ਫਿਰ ਦਿੱਲੀ ਵਾਂਗ ਘਰੇਲੂ ਉਡਾਣਾਂ ਲਈ ਇਕ ਵੱਖਰੀ ਇਮਾਰਤ ਬਣਾਉਣ ਦੀ ਜ਼ਰੂਰਤ ਹੈ।

Source link

Latest Govt Job & Exam Updates:

View Full List ...