ਜਲੰਧਰ ਦੇ ਤਾਪਮਾਨ ‘ਚ ਗਿਰਾਵਟ ਜਾਰੀ , ਠੰਡ ਨੇ ਕੱਢੀ ਜਾਨANN News

punjabi.annnews.in

ਜਲੰਧਰ — ਜਲੰਧਰ ਦੇ ਘੱਟੋ-ਘੱਟ ਤਾਪਮਾਨ ਵਿਚ ਲਗਾਤਾਰ ਗਿਰਾਵਟ ਕਾਰਨ ਪਾਰਾ ਡਿੱਗ ਕੇ 3.8 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਮੌਸਮ ਵਿਭਾਗ ਅਨੁਸਾਰ ਸ਼ਨੀਵਾਰ ਘੱਟੋ-ਘੱਟ ਤਾਪਮਾਨ ਵਿਚ ਸ਼ੁੱਕਰਵਾਰ ਦੇ ਮੁਕਾਬਲੇ 2.2 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ, ਜਦਕਿ ਵੱਧ ਤੋਂ ਵੱਧ ਤਾਪਮਾਨ ਵਿਚ 4 ਡਿਗਰੀ ਸੈਲਸੀਅਸ ਦੀ ਤੇਜ਼ੀ ਦੇ ਬਾਵਜੂਦ ਜਲੰਧਰ ਸੀਤ ਲਹਿਰ ਦੀ ਲਪੇਟ ‘ਚੋਂ ਬਾਹਰ ਨਹੀਂ ਨਿਕਲ ਸਕਿਆ।

ਮੌਸਮ ਵਿਭਾਗ ਅਨੁਸਾਰ ਵੱਧ ਤੋਂ ਵੱਧ ਤਾਪਮਾਨ 20 ਡਿਗਰੀ ਸੈਲਸੀਅਸ ਰਿਹਾ, ਜਦਕਿ ਮੌਸਮ ਵਿਚ ਸਵੇਰ ਦੇ ਸਮੇਂ ਨਮੀ 95 ਫੀਸਦੀ ਸੀ, ਜੋ ਸ਼ਾਮ 5.30 ਵਜੇ 65 ਫੀਸਦੀ ਤੱਕ ਪਹੁੰਚ ਗਈ। ਆਉਣ ਵਾਲੇ ਹਫਤੇ ਦੌਰਾਨ ਘੱਟੋ-ਘੱਟ ਤਾਪਮਾਨ ‘ਚ 2 ਤੋਂ 3 ਡਿਗਰੀ ਸੈਲਸੀਅਸ ਦੀ ਗਿਰਾਵਟ ਅਤੇ ਵੱਧ ਤੋਂ ਵੱਧ ਤਾਪਮਾਨ ਵਿਚ 1 ਤੋਂ 2 ਡਿਗਰੀ ਸੈਲਸੀਅਸ ਦਾ ਵਾਧਾ ਹੋਣ ਦੀ ਸੰਭਾਵਨਾ ਹੈ। ਦੇਰ ਰਾਤ ਅਤੇ ਸਵੇਰ ਦੇ ਸਮੇਂ ਧੁੰਦ ਅਤੇ ਕੋਹਰਾ ਛਾਏ ਰਹਿਣ ਦੀ ਸੰਭਾਵਨਾ ਹੈ। 8 ਜਨਵਰੀ ਨੂੰ ਤਾਪਮਾਨ 2 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ ਦੌਰਾਨ ਸੀਤ ਲਹਿਰ ਦਾ ਕਹਿਰ ਹੋਰ ਵਧੇਗਾ ਅਤੇ ਮੀਂਹ ਪੈਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ।

Source link

Latest Govt Job & Exam Updates:

View Full List ...