ਬਰਗਾੜੀ ਕਾਂਡ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਨੇ ਛੱਡੀ ਗੱਦੀANN News

punjabi.annnews.in

ਨਵੀ ਦਿੱਲੀ ,8ਅਕਤੂਬਰ (ਹਰਜੀਤ)ਸ੍ਰੋਮਣੀ ਅਕਾਲੀ ਦਲ (ਬਾਦਲ) ਆਪਣੀ ਸਥਾਪਨਾ ਦੇ 98 ਵੇਂ ਸਾਲ ਵਿੱਚ ਅੰਦਰੂਨੀ ਅਤੇ ਬਾਹਰੀ ਗੰਭੀਰ ਚੁਣੋਤੀਆ ਨਾਲ ਜੂਝ ਰਿਹਾ ਹੈ । ਸਾਲ 2015 ਵਿੱਚ ਡੇਰਾ ਸਿਰਸਾ ਮੁਖੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋ ਮੁਆਫੀ ਦਿਵਾਉਣ ਅਤੇ ਪੰਜਾਬ ਦੇ ਬਰਗਾੜੀ ਵਿੱਚ ਸ੍ਰੀ ਗੂਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆ ਘਟਨਾਵਾਂ ਕਾਰਨ ਪਾਰਟੀ ਵਿੱਚ ਅੰਦਰੂਨੀ ਘਸਮਾਨ ਮੱਚ ਗਿਆ ਹੈ । ਨਤੀਜੇ ਵਜੋ ਪੰਜਾਬ ਵਿੱਚ ਸੂਰੁ ਹੋਈ ਬਗਾਵਤ ਦੀ ਹਨੇਰੀ ਹੁਣ ਦਿੱਲੀ ਪਹੁੰਚ ਗਈ ਹੈ । ਜਿੱਥੇ ਸੀਨਾਅਰ ਅਕਾਲੀ ਨੇਤਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ .ਕੇ .ਪਾਰਟੀ ਦੀਆਂ ਨੀਤੀਆਂ ਤੋ ਨਰਾਜ ਹੋ ਕੇ ਬਗਾਵਤ ਦੀ ਰਾਹ ਤੁਰ ਪਏ ਹਨ । ਜੀ.ਕੇ .ਨੇ ਬੇਅਦਬੀ ਮਾਮਲੇ ਤੇ ਪਾਰਟੀ ਆਤਮਘਾਤੀ ਰੁਖ ਨਾਲ ਇਤਫਾਕ ਨਾ ਰੱਖਦਿਆ ਕਮੇਟੀ ਪ੍ਰਧਾਨ ਦੀ ਕੁਰਸੀ ਛੱਡ ਦਿੱਤੀ ਹੈ ।

Source link

Latest Govt Job & Exam Updates:

View Full List ...